Thursday, May 7

ਚੰਡੀਗੜ੍ਹ 9 ਸਤੰਬਰ 2021:

 ਟ੍ਰਾਈਸਿਟੀ ਦੇ ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ, ਵਿਸ਼ਵਾਸ ਫਾਉਂਡੇਸ਼ਨ, ਚੰਡੀਗੜ੍ਹ ਗੋਵਰਨਮੈਂਟ ਟਰਾਂਸਪੋਰਟ ਵਰਕਰਜ਼ ਯੂਨੀਅਨ ਰਜਿਸਟਰਡ ਅਤੇ ਇੰਡੀਅਨ ਰੈਡ ਕਰਾਸ ਸੋਸਾਇਟੀ ਪੰਜਾਬ ਰਾਜ ਸ਼ਾਖਾ, ਚੰਡੀਗੜ੍ਹ ਨੇ ਵੀਰਵਾਰ ਨੂੰ ਖੂਨਦਾਨ ਕੈਂਪ ਲਗਾਇਆ। ਕੈਂਪ ਬੱਸ ਸਟੈਂਡ ਆਈਐਸਬੀਟੀ ਸੈਕਟਰ 43 ਦੇ ਬਾਹਰ ਲਾਇਆ ਗਿਆ। ਕੈਂਪ ਵਿੱਚ ਸਮਾਜਿਕ ਦੂਰੀ, ਮਾਸਕ ਅਤੇ ਸਵੱਛਤਾ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। 40 ਖੂਨਦਾਨੀਆਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ।

ਵਿਸ਼ਵਾਸ ਫਾਉਂਡੇਸ਼ਨ ਦੀ ਜਨਰਲ ਸਕੱਤਰ ਸਾਧਵੀ ਨੀਲਿਮਾ ਵਿਸ਼ਵਾਸ ਨੇ ਦੱਸਿਆ ਕਿ ਬਲੱਡ ਬੈਂਕ ਪੀਜੀਆਈ ਚੰਡੀਗੜ੍ਹ ਦੀ ਟੀਮ ਨੇ ਡਾ. ਦੀਪਿਕਾ ਦੀ ਨਿਗਰਾਨੀ ਹੇਂਠ ਖੂਨ ਇਕੱਤਰ ਕੀਤਾ। ਕੈਂਪ ਵਿੱਚ ਆਏ ਸਾਰੇ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ, ਮਾਸਕ, ਸਾਬਣ ਅਤੇ ਤੋਹਫ਼ੇ ਦੇ ਕੇ ਉਤਸ਼ਾਹਤ ਕੀਤਾ ਗਿਆ। ਇਸ ਮੌਕੇ ਰਾਜ ਕੁਮਾਰ ਸ਼ਰਮਾ, ਕੁਲਵਿੰਦਰ ਚੀਮਾ, ਰਵਿੰਦਰ ਸਿੰਘ, ਗਗਨਦੀਪ ਸਿੰਘ, ਸੁਰਿੰਦਰ ਸਿੰਘ, ਰਾਕੇਸ਼ ਕੁਮਾਰੀ, ਅਵਿਨਾਸ਼ ਸ਼ਰਮਾ, ਵਰਿੰਦਰ ਗਾਂਧੀ, ਸ਼ਤਰੂਘਨ ਕੁਮਾਰ, ਨੀਰਜ ਯਾਦਵ, ਵਿਸ਼ਾਲ ਕੁੰਵਰ ਬਲੱਡ ਬੈਂਕ ਦੇ ਡਾਕਟਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।