ਸਲਮਾਨ ਇਸਲਾਮ ਨੂੰ ਲਗਾਇਆ ਗਿਆ ਪ੍ਰਧਾਨ ਯੂਥ ਵਿੰਗ ਜਿਲ੍ਹਾ ਗੁੜਗਾਓਂ -ਡਾ ਖੇੜਾ
ਡੈਮੋਕਰੇਟਿਕ ਫਰੰਟ ਗੁੜਗਾਓਂ, 18 ਜਨਵਰੀ :
ਮਨੁੱਖੀ ਅਧਿਕਾਰ ਮੰਚ ਰਜਿ: ਪੰਜਾਬ ਭਾਰਤ ਦੀ ਇਕ ਅਹਿਮ ਮੀਟਿੰਗ ਚੇਅਰਮੈਨ ਸਲਾਹਕਾਰ ਕਮੇਟੀ ਹਰਿਆਣਾ ਇਸਲਾਮ ਬਾਈ ਦੀ ਪ੍ਰਧਾਨਗੀ ਹੇਠ ਗੁੜਗਾਓਂ ਵਿਖੇ ਕਰਵਾਈ ਗਈ। ਜਿਸ ਮੀਟਿੰਗ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਅਤੇ ਰਣਵੀਰ ਸਿੰਘ ਯਾਦਵ ਪ੍ਰਧਾਨ ਯੂਥ ਵਿੰਗ ਰਾਜਸਥਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਜਿਨ੍ਹਾਂ ਵਿੱਚ ਇਸਲਾਮ ਇਸਲਾਮ ਨੂੰ ਪ੍ਰਵਾਨ ਯੂਥ ਵਿੰਗ ਜਿਲ੍ਹਾ ਗੁੜਗਾਓਂ, ਜਰਨੈਲ ਸਿੰਘ ਅਟਵਾਲ ਚੇਅਰਮੈਨ ਆਰ,ਟੀ,ਆਈ ਸੈੱਲ ਐਨ, ਸੀ,ਆਰ, ਦਿੱਲੀ ਅਤੇ ਸੰਤੋਸ਼ ਸਾਦਿਕਾ ਨੂੰ ਚੇਅਰਪਰਸਨ ਕਲਚਰਲ ਸੈੱਲ ਐਨ ਸੀ ਆਰ ਦਿੱਲੀ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਅੱਗੇ ਹੋ ਕੇ ਸਮਾਜ ਵਿੱਚ ਵੱਧ ਰਹੀਆਂ ਸਮਾਜਿਕ ਕੁਰੀਤੀਆਂ ਨੂੰ ਰੋਕਣ ਲਈ ਇਕ ਪਲੇਟਫਾਰਮ ਉੱਤੇ ਇਕੱਠੇ ਹੋ ਕੇ ਠੋਸ ਉਪਰਾਲੇ ਵਿਢਣੇ ਚਾਹੀਦੇ ਹਨ ਤਾਂ ਜ਼ੋ ਨੌਜਵਾਨ ਪੀੜ੍ਹੀ ਆਪਣੇ ਸਹੀ ਰਾਸਤੇ ਤੇ ਭੜਕ ਨਾ ਜਾਣ, ਆਪਣੇ ਅਧਿਕਾਰਾਂ ਲਈ ਹਰ ਸੰਭਵ ਕੋਸ਼ਿਸ਼ ਜਾਰੀ ਰੱਖਣ। ਨਵੇਂ ਬਣੇ ਅਹੁਦੇਦਾਰਾਂ ਨੇ ਕਿਹਾ ਕਿ ਜੋ ਸਾਨੂੰ ਸੰਸਥਾ ਵੱਲੋਂ ਜ਼ੁਮੇਵਾਰੀ ਮਿਲ਼ੀ ਹੈ ਅਸੀਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ ਸ਼ਸ਼ੀ ਕੁਮਾਰ, ਬਲਵਿੰਦਰ ਸਿੰਘ ਮਹੱਦੀਆਂ, ਇੱਸੂ ਕੁਮਾਰ, ਨਰਗਿਸ ਬੇਗਮ, ਅਮੀਰ ਸ਼ਾਹਰੁਖ, ਅਸ਼ੋਕ ਕੁਮਾਰ ਸ਼ਰਮਾ ਅਡਵਾਈਜ਼ਰ ਆਰ,ਟੀ,ਆਰ, ਸੈੱਲ, ਸੁਸ਼ੀਲਾ ਸ਼ਰਮਾ ਅਤੇ ਚੇਤਨਦੀਪ ਕੁਮਾਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।