ਡੈਮੋਕਰੇਟਿਕ ਫਰੰਟ ਖਰੜ, 29 ਜਨਵਰੀ :
ਮਨੁੱਖੀ ਅਧਿਕਾਰ ਮੰਚ ਦੀ ਇੱਕ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਮੈਡਮ ਜਸਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਗੁਰਪ੍ਰੀਤ ਸਿੰਘ ਝਾਮਪੁਰ ਪੰਜਾਬ ਪ੍ਰਧਾਨ, ਬਲਵਿੰਦਰ ਕੌਰ ਕੌਮੀ ਮੁੱਖ ਸਕੱਤਰ ਇਸਤਰੀ ਵਿੰਗ, ਪਿੰਕੀ ਸ਼ਰਮਾ ਪ੍ਰਧਾਨ ਇਸਤਰੀ ਵਿੰਗ, ਸੁਰਿੰਦਰ ਸਿੰਘ ਮੀਤ ਪ੍ਰਧਾਨ, ਇਸਲਾਮ ਬਾਈ ਚੇਅਰਮੈਨ ਐਡਵਾਇਜ਼ਰੀ ਕਮੇਟੀ ਹਰਿਆਣਾ ਅਤੇ ਐਡਵੋਕੇਟ ਰੇਨੂੰ ਰਿਸ਼ੀ ਗੌਤਮ ਚੇਅਰਪਰਸਨ ਇਸਤਰੀ ਵਿੰਗ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਥਾਪਨਾ ਦਿਵਸ ਦੀ ਤਿਆਰੀ ਕਰਨ ਲਈ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚ ਕਮਾਲ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਮੰਚ ਵੱਲੋਂ ਆਪਣਾ 24 ਵਾਂ ਸਥਾਪਨਾ ਦਿਵਸ ਜ਼ਿਲ੍ਹਾ ਜਲੰਧਰ ਦੇ ਬਲਾਕ ਨੂਰਮਹਿਲ ਵਿੱਚ ਬੜੀ ਧੂਮਧਾਮ ਅਤੇ ਚਾਵਾਂ ਨਾਲ ਮਨਾਇਆ ਜਾਵੇਗਾ। ਇਸ ਖੁਸ਼ੀ ਦੇ ਮੌਕੇ ਉੱਤੇ ਐਚ ਆਰ ਐਮ ਅਵਾਰਡ 2025 ਨਾਲ ਕੁਝ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਹਰਮਨਜੋਤ ਸਿੰਘ, ਕੁਨਾਲ ਧੀਮਾਨ ਸੈਕਟਰੀ ਚੰਡੀਗੜ੍ਹ, ਨੇਹਾ ਰਾਜ ਚੰਡੀਗੜ੍ਹ, ਸ਼ੱਸੀ ਸ਼ਰਮਾ ਉਪ ਚੇਅਰਪਰਸਨ ਇਸਤਰੀ ਵਿੰਗ ਚੰਡੀਗੜ੍ਹ, ਪ੍ਰਤਿਗਿਆ ਸ਼ਰਮਾ, ਰਮਨਜੀਤ ਕੌਰ ਸੈਕਟਰੀ ਪੰਜਾਬ, ਰਾਜਵਿੰਦਰ ਕੌਰ, ਪ੍ਰਦੀਪ ਕੁਮਾਰ ਜ਼ਿਲ੍ਹਾ ਚੀਫ਼ ਅਡਵਾਈਜ਼ਰ, ਜਗਤਾਰ ਸਿੰਘ , ਗੁਰਿੰਦਰ ਕੌਰ ਸੈਕਟਰੀ, ਗੁਰਮੁਖ ਸਿੰਘ ਅਤੇ ਅਜੈ ਪਾਲ ਸਿੰਘ ਜ਼ਿਲ੍ਹਾ ਉਪ ਚੇਅਰਮੈਨ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।