Saturday, May 17

ਡੈਮੋਕਰੇਟਿਕ ਫਰੰਟ, ਰਾਹੋਂ, 01        ਜਨਵਰੀ :

ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਲੋਹੜੀ ਮਨਾਉਣ ਸਬੰਧੀ ਅਹਿਮ ਮੀਟਿੰਗ ਭਾਰਟਾ ਨਿਵਾਸ ਫ਼ਿਲੌਰ ਰੋਡ ਰਾਹੋਂ ਵਿਖੇ ਸੰਸਥਾ ਦੇ ਕੌਮੀ ਚੇਅਰਮੈਨ ਜਥੇਦਾਰ ਬਹਾਦਰ ਸਿੰਘ ਭਾਰਟਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਅਤੇ ਪ੍ਰਸਨਲ ਸੈਕਟਰੀ ਹੁਸਨ ਲਾਲ ਸੂੰਢ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਸੰਸਥਾ ਵੱਲੋਂ ਅਮਰੀਕ ਸਿੰਘ ਕਾਹਲੋ ਨੂੰ ਦੁਬਾਰਾ ਜ਼ਿਲ੍ਹਾ ਪ੍ਰਧਾਨ ਦਾ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਖੇੜਾ ਨੇ ਕਿਹਾ ਕਿ 10 ਜਨਵਰੀ ਨੂੰ ਚੰਨੀ ਰੀਜ਼ੋਰਟ ਫ਼ਿਲੌਰ ਰੋਡ ਰਾਹੋਂ ਵਿਖੇ ਸਵੇਰੇ 10-00 ਵਜੇ ਬੜੀ ਧੂਮਧਾਮ ਨਾਲ ਮਨਾਈ ਜਾਵੇਗੀ। ਇਸ ਮੌਕੇ ਕੌਮੀ ਚੇਅਰਮੈਨ ਨੇ ਕਿਹਾ ਕਿ ਚੰਨੀ ਰੀਜ਼ੋਰਟ ਵਿਚ ਇਹ 15ਵੀਂ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਉਣ ਲਈ ਜ਼ਿਲ੍ਹਾ ਭਰ ਵਿੱਚ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਗੁਰਜਿੰਦਰ ਸਿੰਘ ਠੇਕੇਦਾਰ ਨੂੰ ਕੌਮੀ ਸਕੱਤਰ ਲਗਾਇਆ ਗਿਆ। ਅਮਰੀਕ ਸਿੰਘ ਕਾਹਲੋ ਅਤੇ ਗੁਰਜਿੰਦਰ ਸਿੰਘ ਠੇਕੇਦਾਰ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਮੰਚ ਵੱਲੋਂ ਜੋ ਸਾਨੂੰ ਜ਼ੁਮੇਵਾਰੀ ਸੌਂਪੀ ਗਈ ਹੈ ਅਸੀਂ ਇਸ ਨੂੰ ਤਨ ਮਨ ਧੰਨ ਨਾਲ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਹੋਰਨਾਂ ਤੋਂ ਇਲਾਵਾ ਵੈਦ ਬਲਵੀਰ ਸਿੰਘ ਚੇਅਰਮੈਨ ਮੈਡੀਕਲ ਸੈੱਲ, ਕ੍ਰਿਸ਼ਨ ਕੁਮਾਰ, ਲਵਕੀਰਤ ਸਿੰਘ, ਸਰਵਨ ਸਿੰਘ, ਕੁਲਵਿੰਦਰ ਰਾਮ ਅਤੇ ਸੁਖਵਿੰਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ।