Sunday, April 20

ਤਿੰਨ ਸਿਖਿਆ ਵਿਭਾਗ ਦੇ ਟੀਚਰਾਂ ਦਾ ਕੀਤਾ ਵਿਸ਼ੇਸ਼ ਸਨਮਾਨ

ਡੈਮੋਕਰੇਟਿਕ ਫਰੰਟ ਖਰੜ, 19 ਅਪ੍ਰੈਲ :

ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਦੇ ਬਲਾਕ ਖਰੜ ਦੇ ਪਿੰਡ ਛੱਜੂ ਮਾਜਰਾ ਕਲੋਨੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਬਲਵਿੰਦਰ ਕੌਰ ਕੌਮੀ ਚੀਫ਼ ਸੈਕਟਰੀ ਇਸਤਰੀ ਵਿੰਗ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਰੋਹ ਕਰਵਾ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ , ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਪਿੰਕੀ ਸ਼ਰਮਾ ਪ੍ਰਧਾਨ ਇਸਤਰੀ ਵਿੰਗ ਪੰਜਾਬ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ,ਅਤੇ ਗੁਰਪ੍ਰੀਤ ਸਿੰਘ ਝਾਮਪੁਰ ਚੇਅਰਮੈਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਐਸ ਡੀ ਐਮ ਖਰੜ ਗੁਰਮੰਦਰ ਸਿੰਘ ਨੇ ਸਕੂਲ ਉਦਘਾਟਨ ਕਰਨ ਤੋਂ ਬਾਅਦ ਸਕੂਲ ਦੀਆਂ ਤਿੰਨ ਅਧਿਆਪਕਾਂ ਦਾ ਜਿਨ੍ਹਾਂ ਵਿੱਚ ਮੁੱਖ ਅਧਿਆਪਕਾ ਮਨਜੀਤ ਕੌਰ, ਸ਼ਿਵਾਨੀ ਚੂਚਰਾ ਅਤੇ ਕੁਮਾਰੀ ਨੀਜਰ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਵਿਦਿਆ ਇੰਨਸਾਨ ਦਾ ਤੀਜਾ ਨੇਤਰ ਹੈ ਇਹ ਤੀਸਰਾ ਨੇਤਰ ਸਭ ਤੋਂ ਵੱਡੇ ਮੰਦਰ ਸਕੂਲ ਵਿੱਚ ਹੀ ਆ ਕੇ ਖੁੱਲਦਾ ਹੈ। ਪੜਾਈ ਇਕ ਉਹ ਸੀੜੀ ਹੈ ਜਿਹੜੀ ਇੰਨਸਾਨ ਨੂੰ ਉੱਚੇ ਤੋਂ ਉੱਚੇ ਅਹੁਦੇ ਤੇ ਲਿਜਾਣ ਲਈ ਸਹਾਈ ਹੁੰਦੀ ਹੈ। ਬੱਚਿਆਂ ਨੂੰ ਨਸ਼ਿਆਂ ਵਿਰੁੱਧ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਫਸਟ, ਸੈਕਿੰਡ ਅਤੇ ਥਰਡ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਸਮੂਹ ਸਟਾਫ ਵੱਲੋਂ ਡਾਕਟਰ ਖੇੜਾ ਜੀ ਦਾ ਫੁੱਲਾਂ ਦੇ ਗੁਲਦਸਤੇ ਨਾਲ ਜੀ ਆਇਆਂ ਨੂੰ ਆਖਿਆ ਗਿਆ।

ਗੁਰਵਿੰਦਰ ਸਿੰਘ ਔਜਲਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਬਹੁਤ ਹੀ ਵਧੀਆ ਢੰਗ ਨਾਲ ਸ੍ਰੀ ਮਤੀ ਰਾਜਿੰਦਰ ਕੌਰ ਮੋਹਾਲੀ ਨੇ ਮੰਚ ਦਾ ਸੰਚਾਲਨ ਕੀਤਾ ‌। ਹੋਰਨਾਂ ਤੋਂ ਇਲਾਵਾ ਹਰਬੰਸ ਕੌਰ ਮਾਵੀ ਮੀਤ ਪ੍ਰਧਾਨ, ਮੁੱਖ ਅਧਿਆਪਕਾ ਮਨਜੀਤ ਕੌਰ ਅਤੇ ਸਮੂਹ ਸਟਾਫ, ਪਾਰੁਲ ਗਰਗ ਸੈਕਟਰੀ ਆਰ ਟੀ ਆਈ ਸੈੱਲ, ਵਾਰਡ ਦੇ ਸਮੂਹ ਐਮ ਸੀ, ਐਸ ਐਮ ਸੀ ਸਕੂਲ ਕਮੇਟੀ ਮੈਂਬਰ, ਇਲਾਕੇ ਦੇ ਸਮੂਹ ਪੰਤਵੰਤੇ ਸੱਜਣ, ਸਕੂਲ ਦੇ ਸਮੂਹ ਵਿਦਿਆਰਥੀ ਅਤੇ ਕੁਲਵੀਰ ਕੌਰ ਆਦਿ ਨੇ ਵੀ ਸਨਮਾਨ ਸਮਾਰੋਹ ਵਿੱਚ ਸ਼ਮੂਲੀਅਤ ਕੀਤੀ।ਅੰਤ ਵਿੱਚ ਮੁੱਖ ਅਧਿਆਪਕਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।