Sunday, January 5

ਡੈਮੋਕਰੇਟਿਕ ਫਰੰਟ ਔੜ, 31        ਦਸੰਬਰ :

ਮਨੁੱਖੀ ਅਧਿਕਾਰ ਮੰਚ  ਦੇ ਜ਼ਿਲ੍ਹਾ ਪ੍ਰਧਾਨ ਅਤੇ ਜੇ,ਈ, ਬਿਜਲੀ ਬੋਰਡ ਅਮਰੀਕ ਸਿੰਘ ਕਾਹਲੋ ਦੀ 35 ਸਾਲਾਂ ਦੀ ਸਰਕਾਰੀ ਡਿਊਟੀ ਕਰਨ ਮਗਰੋਂ 31-12-2024 ਨੂੰ ਬੜੀ ਸ਼ਾਨੋ ਸ਼ੌਕਤ ਨਾਲ 58 ਸਾਲ ਉਮਰ ਦੇ ਪੂਰੇ ਹੋਣ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ ਓਟ ਆਸਰਾ ਲਿਆ।

ਇਸ ਮੀਟਿੰਗ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਅਤੇ ਹੁਸਨ ਲਾਲ ਸੂੰਢ ਪਰਸਨਲ ਸੈਕਟਰੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਅਮਰੀਕ ਸਿੰਘ ਨੂੰ ਮੁਲਾਜ਼ਮ ਜਥੇਬੰਦੀ, ਗੁਰੂ ਘਰ ਤੋਂ ਅਤੇ ਮਨੁੱਖੀ ਅਧਿਕਾਰ ਮੰਚ ਵੱਲੋਂ ਤੋਹਫ਼ੇ  ਦੇ ਕੇ ਸਨਮਾਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਅਮਰੀਕ ਸਿੰਘ ਕਾਹਲੋ ਆਪਣੀ ਰੋਜ਼ਮਰਾ ਡਿਊਟੀ ਦੇ ਨਾਲ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਹਮੇਸ਼ਾ  ਇਮਾਨਦਾਰੀ ਅਤੇ ਖੁਸ਼ਦਿਲੀ ਨਾਲ ਕੰਮ ਕਰਦਾ ਆ ਰਿਹਾ ਹੈ। 

ਅਮਰੀਕ ਸਿੰਘ ਕਾਹਲੋ ਨੇ ਆਏ ਹੋਏ ਸਮੂਹ ਰਿਸ਼ਤੇਦਾਰ ,ਸੰਸਥਾ ਦੇ ਅਹੁਦੇਦਾਰਾਂ ਅਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ, ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਦੀ ਹੀ ਮੈਂ ਹਰ ਵੇਲੇ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਾਗਾਂ । ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ , ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਔੜ, ਕੁਲਦੀਪ ਸਿੰਘ, ਦਰਸ਼ਨ ਸਿੰਘ, ਗੁਰਨੇਕ ਸਿੰਘ, ਰਾਮੇਸ਼ ਕੁਮਾਰ, ਅਮਨਦੀਪ ਸਿੰਘ, ਜਗਤਾਰ ਸਿੰਘ, ਜਸਵੀਰ ਸਿੰਘ, ਅਮਰਜੀਤ ਸਿੰਘ, ਰਾਜਿੰਦਰ ਸਿੰਘ ਨੰਗਲ ਜੱਟ, ਗੁਰਨਾਮ ਸਿੰਘ, ਰੱਸਣ ਸਿੰਘ, ਦਿਲਬਰ ਸਿੰਘ, ਕਮਲਪ੍ਰੀਤ ਸਿੰਘ ਹੁੰਦਲ,ਅਤੇ ਸਰਬਜੀਤ ਸਿੰਘ ਕਾਲਾ ਆਦਿ ਨੇ ਵੀ ਸ਼ਮੂਲੀਅਤ ਕੀਤੀ ।