ਪਿੰਡ ਗਲਵੱਟੀ ਵਿਖੇ ਸਰਪੰਚ ਬਨਣ ਤੇ ਕੇਕ ਕੱਟ ਕੇ ਮੰਚ ਵੱਲੋਂ ਦਿੱਤੀਆਂ ਗਈਆਂ ਮੁਬਾਰਕਾਂ

ਪਿੰਡ ਗਲਵੱਟੀ ਵਿਖੇ ਸਰਪੰਚ ਬਨਣ ਤੇ ਕੇਕ ਕੱਟ ਕੇ ਮੰਚ ਵੱਲੋਂ ਦਿੱਤੀਆਂ ਗਈਆਂ ਮੁਬਾਰਕਾਂ – ਡਾਕਟਰ ਖੇੜਾ 

ਡੈਮੋਕਰੇਟਿਕ ਫਰੰਟ ਨਾਭਾ, 16      ਅਗਸਤ :

ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਵੱਲੋਂ ਨਵ ਨਿਯੁਕਤ ਬਣੇ ਪਿੰਡ ਗਲਵੱਟੀ ਗ੍ਰਾਮ ਪੰਚਾਇਤ ਦੇ ਸਰਪੰਚ ਗੁਰਚਰਨ ਸਿੰਘ  ਬਲਾਕ ਨਾਭਾ ਵਿਖੇ ਪਹੁੰਚ ਕੇ ਕੇਕ ਕੱਟ ਕੇ ਵਧਾਈਆਂ ਦਿੱਤੀਆਂ। ਇਹ ਸਰਦਾਰ ਗੁਰਚਰਨ ਸਿੰਘ ਦੇ ਪਰਿਵਾਰ ਵਿੱਚ ਇਹ ਤੀਜੀ ਵਾਰੀ ਉਸ ਆਕਾਲ ਪੁਰਖ ਦੀ ਅਪਾਰ ਕਿਰਪਾ ਦੇ ਸਦਕੇ ਸਰਪੰਚੀ ਬਖ਼ਸ਼ ਕੇ ਪਿੰਡ ਦੀ ਸੇਵਾ ਕਰਨ ਦੀ ਮੌਕਾ ਦਿੱਤਾ।

ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਨਵੇਂ ਚੁਣੇ ਗਏ ਪੰਚਾਇਤਾਂ ਦੇ ਪੰਚਾਂ ਅਤੇ ਸਰਪੰਚਾਂ ਨੂੰ ਪਾਰਟੀ ਵਾਜੀ ਤੋਂ ਉੱਪਰ ਉਠ ਕੰਮ ਕਰਨੇ ਚਾਹੀਦੇ ਹਨ। ਵਧੀਆ ਤਾਂ ਇਹ ਹੋਵੇਗਾ ਕਿ ਰਾਜਨੀਤੀ ਨੂੰ ਅਤੇ ਧੜੇਬਾਜੀ ਨੂੰ ਪਿੰਡ ਅੰਦਰ ਦਾਖਲ ਨਹੀਂ ਹੋਣ ਦੇਣਾ ਚਾਹੀਦਾ ਤਾਂ ਜੋ ਲੋਕ ਪਿਆਰ ਸਤਿਕਾਰ ਨਾਲ ਆਪਣੀ ਜ਼ਿੰਦਗੀ ਵਸਰ ਕਰ ਸਕਣ। ਨਵੇ ਸਰਪੰਚ ਨੇ ਕਿਹਾ ਕਿ ਮੈਂ ਪੂਰੇ ਪਿੰਡ ਦੇ ਪੂਰਨ ਸਹਿਯੋਗ ਨਾਲ ਸਰਪੰਚ ਬਣਿਆ ਹਾਂ, ਬਿਨਾਂ ਭੇਦ ਭਾਵ ਅਤੇ ਪਾਰਟੀ ਵਾਜੀ ਤੋਂ ਉੱਪਰ ਉਠ ਕੇ ਹੀ ਪਿੰਡ ਦੇ ਸਮੂਹ ਕੰਮ ਕਰਨ ਨੂੰ ਪਹਿਲ ਦਿੱਤੀ ਜਾਵੇ ਗੀ। ਅੰਤ ਵਿੱਚ ਗੁਰਚਰਨ ਸਿੰਘ ਸਰਪੰਚ ਨੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।