ਡੈਮੋਕਰੇਟਿਕ ਫਰੰਟ ਸਮਾਣਾ, 19 ਮਈ :
ਮਨੁੱਖੀ ਅਧਿਕਾਰ ਮੰਚ ਦੀ ਸਮੁੱਚੀ ਟੀਮ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦੀਆ ਹਦਾਇਤਾਂ ਅਨੁਸਾਰ ਭਿਵਾਂਨਸੀ ਸੱਚਦੇਵਾ ਅਤੇ ਭਵੀਅਮ ਸੱਚਦੇਵਾ ਅਤੇ 7 ਮਈ ਦਿਨ ਬੁੱਧਵਾਰ 2025 ਨੂੰ ਭਿਆਨਕ ਸੜਕ ਹਾਦਸੇ ਵਿੱਚ ਗਰੀਨ ਟਾਊਨ ਸਮਾਣਾ ਦੇ ਰਹਿਣ ਵਾਲੇ ਗੁਰੂ ਚਰਨਾਂ ਵਿੱਚ ਜਾ ਵਿਰਾਜੇ। ਬਲਾਕ ਪ੍ਰਧਾਨ ਜਸਵਿੰਦਰ ਕੌਰ ਵੱਲੋਂ ਪੂਰੀ ਟੀਮ ਨੂੰ ਨਾਲ ਲੈਕੇ ਘਰ ਘਰ ਜਾ ਕੇ ਦੁੱਖ ਸਾਂਝਾ ਕੀਤਾ ਗਿਆ। ਪ੍ਰੀਵਾਰ ਨੂੰ ਹੌਸਲਾ ਦਿੰਦਿਆਂ ਪ੍ਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ। ਕਬੀਰਾ ਜਬ ਹਮ ਆਏ ਜਗਤ ਮੇਂ ਜੱਗ ਹੱਸੇ ਹਮ ਰੋਏ। ਐਸੀ ਕਰਨੀ ਕਰ ਚਲੇ ਹਮ ਹੱਸੇ ਜੱਗ ਰੋਏ। ਫੁੱਲਾਂ ਵਰਗੀਆਂ ਮਾਸੂਮ ਜਿੰਦੜੀਆਂ ਛੋਟੀਆਂ ਛੋਟੀਆਂ ਉਮਰਾਂ ਵਿੱਚ ਮਾਪਿਆਂ ਨੂੰ ਸਦੀਵੀ ਵਿਛੋੜੇ ਦੇ ਗਏ ਹਨ ਇਹ ਦੁੱਖ ਨਾ ਭੁੱਲਣ ਯੋਗ ਅਤੇ ਨਾ ਸਹਿਣਯੋਗ ਹੈ। ਰੱਬ ਇਹੋ ਜਿਹਾ ਦੁੱਖ ਕਿਸੇ ਨੂੰ ਵੀ ਨਾ ਦੇਵੇ।
ਹੋਰਨਾਂ ਤੋਂ ਇਲਾਵਾ ਤੋਂ ਇਲਾਵਾ ਜਸਵਿੰਦਰ ਕੌਰ ਬਲਾਕ ਪ੍ਰਧਾਨ ਇਸਤਰੀ ਵਿੰਗ, ਭਾਵਨਾ ਸਚਦੇਵਾ, ਸ਼ਾਮ ਸੁੰਦਰ,ਕਰਨਦੀਪ ਸਚਦੇਵਾ,ਕਮਲਾ ਸੱਚਦੇਵਾ, ਹਰਵਿੰਦਰ ਸਿੰਘ ਵਿਰਕ ਚੇਅਰਮੈਨ ਐਡਵਾਇਜ਼ਰੀ ਕਮੇਟੀ, ਮਨਦੀਪ ਕੌਰ ਮੀਤ ਪ੍ਰਧਾਨ ਇਸਤਰੀ ਵਿੰਗ, ਬਲਵੰਤ ਸਿੰਘ ਬਾਜਵਾ ਉਪ ਚੇਅਰਮੈਨ, ਪ੍ਰਵੀਨ ਕੌਰ ਸੈਕਟਰੀ ਇਸਤਰੀ ਵਿੰਗ ਅਤੇ ਕਰਨੈਲ ਸਿੰਘ ਆਦਿ ਨੇ ਵੀ ਦੁੱਖ ਦੀ ਘੜੀ ਵਿੱਚ ਦੁੱਖ ਸਾਂਝਾ ਕੀਤਾ।