Wednesday, January 22

ਡੈਮੋਕਰੇਟਿਕ ਫਰੰਟ ਪਟਿਆਲਾ, 21 ਜਨਵਰੀ :

ਮਨੁੱਖੀ ਅਧਿਕਾਰ ਮੰਚ ਵੱਲੋਂ ਇੱਕ ਸਨਮਾਨ ਕਰਨ ਲਈ ਮੀਟਿੰਗ ਪਟਿਆਲਾ ਕੋਰਟ ਕੰਪਲੈਕਸ ਵਿਖੇ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।

ਇਸ ਮੀਟਿੰਗ ਦੌਰਾਨ ਐਡਵੋਕੇਟ ਪਰਸ਼ੋਤਮ ਗਰਗ ਜੋ ਸਮਾਜ ਸੇਵਾ ਦੇ ਖੇਤਰ ਵਿੱਚ ਵੱਡੀਆਂ ਵੱਡੀਆਂ ਪੁਲਾਂਘਾਂ ਪੁੱਟ ਰਹੇ ਹਨ ਅੱਜ ਉਨ੍ਹਾਂ ਦੀਆਂ ਸਮਾਜ ਪ੍ਰਤੀ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ‌‌। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਇਹ ਉਹ ਵਿਅਕਤੀ ਹਨ ਜੋ ਲੀਗਲ ਖੇਤਰ ਵਿੱਚ ਕਿਸੇ ਨਾਂ ਦੇ ਮੁਥਾਜ ਨਹੀਂ , ਹਰ ਚੰਗਾ ਵਿਅਕਤੀ ਐਡਵੋਕੇਟ ਗਰਗ ਦੀ ਦਿਲੋਂ ਪ੍ਰਸੰਸਾ ਕਰਦਾ ਨਜ਼ਰ ਆ ਰਿਹਾ ਹੈ। ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਹਰ ਤਰ੍ਹਾਂ ਦਾ ਯੋਗਦਾਨ ਪਾਉਣ ਲਈ ਹਮੇਸ਼ਾ ਮੁਰਲੀ ਕਤਾਰ ਵਿੱਚ ਖੜਾ ਹੁੰਦਾ ਹੈ। ਚਾਹੇ ਧੀਆਂ ਦੀ ਲੋਹੜੀ ਹੋਵੇ, ਚਾਹੇ ਔਰਤਾਂ ਦੇ ਮਾਣ ਸਨਮਾਨ ਦੀ ਗੱਲ ਹੋਵੇ ਅਤੇ ਚਾਹੇ ਕਿਸੇ ਗਰੀਬ ਨੂੰ ਮੁਫ਼ਤ ਵਿੱਚ ਲੀਗਲ ਸਹਾਇਤਾ ਦੇਣੀ ਹੋਵੇ ਇਹ ਵਿਅਕਤੀ ਆਪਣੀ ਸੇਵਾ ਨਿਭਾਉਣ ਵਿੱਚ ਕਦੇ ਪਿੱਛੇ ਨਹੀਂ ਹੱਟਦਾ। ਐਡਵੋਕੇਟ ਗਰਗ ਪਿਛਲੇ ਇੱਕ ਦਹਾਕੇ ਤੋਂ ਮਨੁੱਖੀ ਅਧਿਕਾਰ ਮੰਚ ਨਾਲ ਬਤੌਰ ਚੇਅਰਮੈਨ ਲੀਗਲ ਸੈੱਲ ਕੰਮ ਕਰਦਾ ਆ ਰਿਹਾ ਹੈ।

ਇਸ ਮੌਕੇ ਐਡਵੋਕੇਟ ਗਰਗ ਨੇ ਕਿਹਾ ਕਿ ਅੱਜ ਜੋ ਮੈਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਹੈ ਮੈਂ ਮੰਚ ਦਾ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਸਮਾਜ ਸੇਵਾ ਇਸੇ ਤਰ੍ਹਾਂ ਵੱਧ ਚੜ੍ਹ ਕੇ ਕਰਦਾ ਰਹਾਂਗਾ। ਹੋਰਨਾਂ ਤੋਂ ਇਲਾਵਾ ਐਡਵੋਕੇਟ ਗੌਤਮ ਜੁਲੇਟਾ, ਐਡਵੋਕੇਟ ਨਿਤਿਨ ਗੋਇਲ, ਐਡਵੋਕੇਟ ਸੁਨੀਲ ਕੁਮਾਰ ਗਰਗ , ਵਰਿੰਦਰ ਸਿੰਘ, ਬਲਜੀਤ ਸਿੰਘ ਅਤੇ ਜਸਪਾਲ ਸਿੰਘ ਆਦਿ ਵੀ ਮੌਜੂਦ ਸਨ।