ਰਘੂਨੰਦਨ ਪਰਾਸ਼ਰ, ਡੈਮੋਕ੍ਰੇਟਿਕ ਫ੍ਰੰਟ, ਜੈਤੋ ,17 ਦਸੰਬਰ :
ਫਾਜਾ 12ਵੇਂ ਦੁਬਈ 2022 ਪੈਰਾ ਪਾਵਰਲਿਫ਼ਟਿੰਗ ਵਰਲਡ ਕੱਪ ਮੁਕਾਬਲੇ ਲਈ ਪੰਜਾਬ ਦੇ 2 ਖਿਡਾਰੀ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਗਏ ਹੋਏ ਹਨ। ਸਾਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਖਿਡਾਰੀ ਪਰਮਜੀਤ ਕੁਮਾਰ ਨੇ ਕੱਲ੍ਹ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਸੀ।
ਏਸੇ ਤਰ੍ਹਾਂ ਅੱਜ ਪੰਜਾਬ ਦੀ ਖਿਡਾਰਨ ਮਨਪ੍ਰੀਤ ਕੌਰ ਨੇ ਵੀ 45 ਕਿਲੋ ਭਾਰ ਵਰਗ ਵਿੱਚ ਖੇਡ ਕੇ ਸਿਲਵਰ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ। ਇਸ ਤੋਂ ਇਲਾਵਾ ਜੈਨਾਬ ਖਾਤੂਨ ਯੂ.ਪੀ. ਨੇ 61 ਕਿਲੋ ਭਾਰ ਵਰਗ ਵਿੱਚ 70 ਕਿਲੋ ਭਾਰ ਚੁੱਕ ਕੇ ਤਾਂਬੇ ਦਾ ਮੈਡਲ ਜਿੱਤਿਆ ਅਤੇ ਰਾਜ ਕੁਮਾਰੀ ਦਿੱਲੀ ਨੇ 55 ਕਿਲੋ ਭਾਰ ਵਰਗ ਵਿੱਚ 1 ਸਿਲਵਰ ਤੇ 1 ਤਾਂਬੇ ਦਾ ਮੈਡਲ ਜਿੱਤਿਆ।ਏਸੇ ਤਰ੍ਹਾਂ ਕੱਲ੍ਹ ਭਾਰਤ ਦੀ ਖਿਡਾਰਨ ਸਕੀਨਾ ਖਾਤੂਨ ਕਰਨਾਟਕਾ ਨੇ 50 ਕਿਲੋ ਭਾਰ ਵਰਗ ਵਿੱਚ ਖੇਡ ਕੇ ਤਾਂਬੇ ਦਾ ਮੈਡਲ ਜਿੱਤਿਆ ਸੀ।ਇਹ ਈਵੈਂਟ 10 ਦਸੰਬਰ ਤੋਂ 19 ਦਸੰਬਰ 2022 ਤੱਕ ਦੁਬਈ ਵਿਖੇ ਚੱਲ ਰਹੇ ਹਨ। ਇਸ ਚੈਂਪੀਅਨਸ਼ਿਪ ਵਿੱਚ 35 ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।
ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ, ਜਨਰਲ ਸੈਕਟਰੀ ਜਸਪ੍ਰੀਤ ਸਿੰਘ ਧਾਲੀਵਾਲ, ਖਜਾਨਚੀ ਸ਼ਮਿੰਦਰ ਸਿੰਘ ਢਿੱਲੋਂ, ਪ੍ਰਮੋਦ ਧੀਰ, ਡਾ. ਰਮਨਦੀਪ ਸਿੰਘ, ਦਵਿੰਦਰ ਸਿੰਘ ਟਫ਼ੀ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਯਾਦਵਿੰਦਰ ਕੌਰ, ਜਗਰੂਪ ਸਿੰਘ ਸੂਬਾ, ਜਸਪਾਲ ਸਿੰਘ ਬਰਾੜ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਇੰਦਰ ਸਿੰਘ ਆਦਿ ਨੇ ਸਿਲਵਰ ਮੈਡਲ ਜੇਤੂ ਖਿਡਾਰੀ ਪਰਮਜੀਤ ਕੁਮਾਰ ਤੇ ਸਕੀਨਾ ਖਾਤੂਨ ਕਰਨਾਟਕਾ ਨੂੰ ਮੁਬਾਰਕਾਦ ਦਿੱਤੀ ਅਤੇ ਬਾਕੀ ਖਿਡਾਰੀਆਂ ਨੂੰ ਵੀ ਸ਼ੁਭ ਕਾਮਨਾਵਾਂ ਦਿੱਤੀਆਂ।