ਡਾਕਟਰ ਸਤਿੰਦਰ ਸਰਤਾਜ ਨੇ ਹਮੇਸ਼ਾ ਦੀ ਤਰਾਂ ਇੱਕ ਨਵੇਕਲ਼ਾ ਗੀਤ ਪੇਸ਼ ਕਰਕੇ ਸਮਾਜ ਅੰਦਰ ਔਰਤ ਦੇ ਸੁਹੱਪਣ ਦੀ ਨੁਮਾਇਸ਼ ਲਾਉਣ ਤੇ ਕਟਾਸ਼ ਕੀਤਾ ਹੈ। ਉਸਨੇ ਇੱਕ ਅਜਿਹੀ ਔਰਤ ਨੂੰ ਗੀਤ ਵਿੱਚ ਮਾਡਲ ਲਿਆ ਹੈ ਜਿਸਦੇ ਮੂੰਹ ਅਤੇ ਸਰੀਰ ਤੇ ਫੁਲਿਹਰੀ ਹੈ। ਸਰਤਾਜ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜ਼ਰੂਰੀ ਨਹੀਂ ਕਿ ਸੁੰਦਰ ਔਰਤਾਂ ਨੂੰ ਹੀ ਪਰਦੇ ਤੇ ਦਿਖਾਇਆ ਜਾਵੇ ਸਗੋਂ ਕਿਸੇ ਔਰਤ ਦੀ ਸੁੰਦਰਤਾ ਉਸਦੇ ਹੁਨਰ ਤੇ ਨਿਰਭਰ ਕਰਦੀ ਹੈ। ਗੀਤ ਦੇ ਸ਼ੁਰੂ ਵਿੱਚ ਸਰਤਾਜ ਤੇ ਜਸਰੂਪ ਕੌਰ ਦੀ ਫ਼ੋਨ ਤੇ ਗੱਲ ਹੁੰਦੀ ਦਿਖਾਈ ਗਈ ਹੈ ਜੋ ਕਹਿ ਰਹੀ ਹੈ ਕਿ ਉਹ ਹਲੇ ਲੋਕਾਂ ਦੇ ਸਾਹਮਣੇ ਆਉਣ ਲਈ ਤਿਆਰ ਨਹੀਂ ਪਰ ਗੀਤ ਦੀ ਕਹਾਣੀ ਵਿੱਚ ਉਹ ਸਤਿੰਦਰ ਸਰਤਾਜ ਦੇ ਹੌਂਸਲੇ ਨਾਲ ਸਟੇਜ ਤੇ ਆਉਂਦੀ ਹੈ। ਗੀਤ ਵਿੱਚ ਉਸਨੂੰ ਇੱਕ ਨਿਤ੍ਰਕ ਵਜੋਂ ਦਖਾਇਆ ਗਿਆ ਹੈ। ਗੀਤ ਤੇ ਅੰਤ ਵਿੱਚ ਉਹ ਬਹੁਤ ਸਕੂਨ ਵਿੱਚ ਚੱਲ ਕੇ ਸਰਤਾਜ ਕੋਲ ਇੱਕ ਤਰਾਂ ਨਾਲ ਸ਼ੁਕਰੀਆ ਕਰਣ ਆਉਂਦੀ ਹੈ।
ਅੰਗਰੇਜ਼ੀ ਵਿੱਚ ਫੁਲਿਹਰੀ ਨੂੰ Vitiligo ਕਿਹਾ ਜਾਂਦਾ ਹੈ ਅਤੇ ਔਰਤ ਦੇ ਸਨਮਾਨ ਨੂੰ ਮੁੱਖ ਰੱਖਦੇ ਇਸਲਈ ਸੰਸਥਾਵਾਂ ਬਣੀਆਂ ਹੋਈਆਂ ਹਨ। ਇੰਗਲੈਂਡ ਦੀ ਇੱਕ ਸੰਸਥਾ Vitiligo Society ਨੇ ਸਤਿੰਦਰ ਸਰਤਾਜ ਦਾ ਇਸਲਈ ਧੰਨਵਾਦ ਵੀ ਕੀਤਾ। ਸਤਿੰਦਰ ਸਰਤਾਜ ਪੰਜਾਬੀ ਦਾ ਪਹਿਲਾ ਗਾਇਕ ਹੈ ਜਿਸਨੇ ਇਹ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ।