Saturday, December 28
  • ਮਾਇਆਵਤੀ 8 ਫਰਵਰੀ ਨੂੰ ਪੰਜਾਬ ਦੌਰੇ ਤੇ  
  • ਨਵਾਂਸ਼ਹਿਰ ਚ ਕਰਨਗੇ ਵੱਡੀ ਚੋਣ ਰੈਲੀ 

ਚੰਡੀਗਡ਼੍ਹ 28 ਜਨਵਰੀ  

ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਅੱਜ ਇਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਨ ਸਭਾ ਚੋਣਾਂ ਵਿਚ ਵਰਕਰਾਂ ਚ ਜੋਸ਼ ਭਰਨ ਲਈ ਭੈਣ ਮਾਇਆਵਤੀ ਪੰਜਾਬ ਦੌਰੇ ਤੇ ਆ ਰਹੇ ਹਨ l ਉਨ੍ਹਾਂ ਕਿਹਾ ਕਿ ਉਹ ਅੱਠ ਫਰਵਰੀ ਨੂੰ ਨਵਾਂਸ਼ਹਿਰ ਚ ਵੱਡੀ ਚੋਣ ਰੈਲੀ ਦੇ ਨਾਲ ਚੋਣ ਮੁਹਿੰਮ ਨੂੰ ਭਖਾਉਣਗੇ  l ਉਨ੍ਹਾਂ ਕਿਹਾ ਕਿ ਸਾਰਾ ਬਹੁਜਨ ਸਮਾਜ ਬਸਪਾ ਦੇ ਨਾਲ ਹੈ ਅਤੇ  ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਬਸਪਾ ਪੂਰਨ ਬਹੁਮਤ ਹਾਸਲ ਕਰਕੇ ਸੂਬੇ ਚ ਸਰਕਾਰ ਬਣਾਉਣਗੇ l ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਝੂਠੇ ਵਾਅਦਿਆਂ ਤੇ ਝੂਠੀਆਂ ਚਾਲਾਂ ਨਾਲ ਬਹੁਜਨ ਸਮਾਜ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਨ੍ਹਾਂ ਚੋਣਾਂ ਚ ਅਕਾਲੀ ਬਸਪਾ ਉਮੀਦਵਾਰਾਂ ਵੱਲੋਂ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਜਾਵੇਗਾl ਉਨ੍ਹਾਂ ਕਿਹਾ ਕਿ ਪਾਰਟੀ ਦੇ ਸੰਸਥਾਪਕ ਸਵਰਗੀ ਕਾਂਸ਼ੀ ਰਾਮ ਪੰਜਾਬ ਨਾਲ ਸਬੰਧ ਰੱਖਦੇ ਹਨ ਅਤੇ ਭੈਣ ਮਾਇਆਵਤੀ ਦਾ ਵੀ ਪੰਜਾਬ ਨਾਲ ਪੁਰਾਣਾ ਅਤੇ ਗੂੜ੍ਹਾ ਰਿਸ਼ਤਾ ਹੈ ਅਤੇ ਪੰਜਾਬ ਲਈ ਉਨ੍ਹਾਂ ਦੇ ਦਿਲ ਵਿੱਚ ਬੇਹੱਦ ਪਿਆਰ ਹੈl

ਉਨ੍ਹਾਂ ਕਿਹਾ ਕਿ ਅਕਾਲੀ ਬਸਪਾ ਗੱਠਜੋੜ ਚ ਬਸਪਾ ਵੱਲੋਂ ਵੀ ਉਮੀਦਵਾਰਾਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਜਿਸ ਦੇ ਚੱਲਦੇ ਕਾਂਗਰਸ ਵਿਚ ਘਬਰਾਹਟ ਦਾ ਮਾਹੌਲ ਹੈl ਮੈਂ ਕਿਹਾ ਕਿ ਭੈਣ ਮਾਇਆਵਤੀ ਨੇ ਪਾਰਟੀ ਵਰਕਰਾਂ ਨੂੰ ਸੰਦੇਸ਼ ਦਿੱਤਾ ਹੈ ਕਿ ਵਰਕਰ ਹੁਕਮਰਾਨ ਸਰਕਾਰ ਨੂੰ ਹਰਾਉਣ ਅਤੇ ਅਕਾਲੀ ਬਸਪਾ ਗੱਠਜੋਡ਼ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰ ਦੇਣ  ਤਾਂ ਜੋ ਸਰਕਾਰ ਬਣਨ ਮਗਰੋਂ ਪੰਜਾਬ ਦੇ ਹਰ ਵਰਗ ਸਮੇਤ ਦਾਲਿਤ ਸਮਾਜ ਦਾ ਵੀ ਭਲਾ ਤੇ ਵਿਕਾਸ ਹੋ ਸਕੇ l ਪੰਜਾਬ ਵਿਚਲੀ ਕਾਂਗਰਸ ਸਰਕਾਰ ਨੂੰ ਭ੍ਰਿਸ਼ਟ ਦੱਸਦਿਆਂ ਉਨ੍ਹਾਂ ਕਿਹਾ ਕਿ ਲੋਕ ਇਸ ਸਰਕਾਰ ਤੋਂ ਖਹਿੜਾ ਛੁਡਾਉਣ ਲਈ ਕਾਹਲੇ ਹਨl ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲ ਕਾਂਗਰਸੀ ਆਗੂਆਂ ਦੀ ਆਪਸੀ ਲੜਾਈ ਕਾਰਨ ਪੰਜਾਬ ਦਾ ਵਿਕਾਸ ਨਹੀਂ ਹੋ ਸਕਿਆ l ਉਨ੍ਹਾਂ ਕਿਹਾ ਕਿ ਬਸਪਾ ਵਰਕਰ ਸੁਚੇਤ ਰਹਿਣ ਕਾਂਗਰਸ ਸਿਰਫ਼ ਸੱਤਾ ਹਾਸਲ ਕਰਨ ਲਈ ਕੋਈ ਵੀ ਸਾਜ਼ਿਸ਼ ਰਚ ਸਕਦੀ ਹੈ ਅਤੇ ਹੁਣ ਡੰਮੀ ਉਮੀਦਵਾਰ ਖੜ੍ਹੇ ਕਰਕੇ ਦਲਿਤ ਸਮਾਜ ਵਿੱਚ ਭੁਲੇਖਾ ਪਾਉਣਾ ਚਾਹੁੰਦੀ ਹੈ  l  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰ ਬਾਰ ਦੁਆਬੇ ਦੇ ਚੱਕਰ ਲਗਾ ਰਹੇ ਹਨ ਅਤੇ ਦਲਿਤਾਂ ਦੀ ਸਰਕਾਰ ਕਹਿ ਕੇ ਦਲਿਤ ਵਰਗ ਦੀਆਂ ਵੋਟਾਂ ਮੰਗ ਰਹੇ ਹਨ ਉਨ੍ਹਾਂ ਦੀ ਘਬਰਾਹਟ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ  l