Tuesday, January 7

ਅਭਿਨੇਤਰੀ ਸੁਨੀਤਾ ਧੀਰ, ਮਲਕੀਤ ਰੋਨੀ ਅਤੇ ਮੁੰਬਈ ਅਧਾਰਤ ਅਦਾਕਾਰਾ ਪ੍ਰਿਯੰਕਾ ਸਨਾਤ ‘ਤੇ  ਰਾਜਸਥਾਨ ਅਤੇ ਚੰਡੀਗੜ੍ਹ ਵਿੱਚ ਸ਼ੂਟ ਕੀਤਾ ਗਿਆ ਖੂਬਸੂਰਤ ਟਰੈਕ ਅੰਮੀਏ ਆਪਣੇ ਆਪ ਵਿੱਚ ਇੱਕ ਗੰਭੀਰ ਪਰ ਦਿਲ ਨੂੰ ਛੂਹ ਲੈਣ ਵਾਲਾ ਸੰਦੇਸ਼ ਦਿੰਦਾ ਹੈ।ਭਾਰਤ ਪ੍ਰਾਚੀਨ ਕਾਲ ਤੋਂ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਲਈ ਮਸ਼ਹੂਰ ਰਿਹਾ ਹੈ।  ਸਾਡੀ ਸੱਭਿਅਤਾ ਅਤੇ ਸੱਭਿਆਚਾਰ ਦੇ ਵਾਹਕ ਇੱਥੋਂ ਦੇ ਸਾਂਝੇ ਪਰਿਵਾਰ ਰਹੇ ਹਨ, ਜੋ ਪੀੜ੍ਹੀ ਦਰ ਪੀੜ੍ਹੀ ਇਸ ਨੂੰ ਅੱਗੇ ਤੋਰਦੇ ਆ ਰਹੇ ਹਨ।  ਸਾਰੇ ਰਿਸ਼ਤਿਆਂ ਦੇ ਮੋਤੀਆਂ ਦੀ ਮਾਲਾ ਵਿੱਚ ਬੰਨ੍ਹਿਆ ਸਾਂਝਾ ਪਰਿਵਾਰ ਹਮੇਸ਼ਾ ਹੀ ਪੂਰੀ ਦੁਨੀਆ ਲਈ ਖਿੱਚ ਅਤੇ ਖੋਜ ਦਾ ਵਿਸ਼ਾ ਰਿਹਾ ਹੈ।  ਸਾਡੇ ਸੱਭਿਆਚਾਰ ਵਿੱਚ ਮਾਂ ਦਾ ਰੋਲ ਸਭ ਤੋਂ ਉੱਚਾ ਹੈ, ਪਰ ਇੱਕ ਧੀ ਲਈ ਉਸ ਦਾ ਬਾਬਲ ਵਾਲਾ ਘਰ ਅਤੇ ਉਸ ਦੇ ਮਾਤਾ-ਪਿਤਾ ਉਸ ਨਾਲ ਯਾਦਾਂ ਦੇ ਰੂਪ ਵਿੱਚ ਜੁੜੇ ਹੋਏ ਹਨ, ਉਨ੍ਹਾਂ ਦੇ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਵੀ ਧੀ ਉਨ੍ਹਾਂ ਨੂੰ ਨਹੀਂ ਭੁੱਲਦੀ ਅਤੇ ਉਨ੍ਹਾਂ ਦੀਆਂ ਯਾਦਾਂ ਵਿੱਚ ਉਨ੍ਹਾਂ ਨੂੰ ਸੰਭਾਲੀ ਜਾਂਦੀ ਹੈ | , ਇਹ ਸਭ ਕੁਝ ਅੰਮੀਆਂ ਵਿੱਚ ਫਿਲਮਾਇਆ ਗਿਆ ਹੈ ਜਿਸ ਨੂੰ ਹਰਿੰਦਰ ਹੁੰਦਲ ਨੇ ਗਾਇਆ ਹੈ, ਸੰਗੀਤ ਹਰਦੀਪ ਗੁੱਡੂ ਨੇ, ਬੋਲ ਹਰਜਿੰਦਰ ਬੱਲ, ਨਿਰਮਾਤਾ ਕਸ਼ਮੀਰ ਸੋਹਲ ਅਤੇ ਕੁਲਜੀਤ ਖਾਲਸਾ ਅਤੇ ਵੀਡੀਓ ਬੇਬੀ ਬਾਜਵਾ ਨੇ ਬਣਾਈ ਹੈ।ਗਾਇਕ ਹਰਿੰਦਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਇੱਕ ਗਾਇਕ ਨੂੰ ਕਾਮਯਾਬੀ ਹਾਸਿਲ ਕਰਨ ਲਈ ਸਮਾਂ ਲੱਗਦਾ ਹੈ, ਨੌਜਵਾਨ ਗਾਇਕਾਂ ਨੂੰ ਸ਼ਾਰਟ ਕੱਟ ਰਾਹ ਤਲਾਸ਼ਣ ਦੀ ਬਜਾਏ ਆਪਣੀ ਪ੍ਰਤਿਭਾ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਰਿਆਜ਼ ਕਰਕੇ ਢੁੱਕਵੇਂ ਮੌਕਿਆਂ ਦੀ ਤਲਾਸ਼ ਵਿੱਚ ਲਗਾਤਾਰ ਰਹਿਣਾ ਚਾਹੀਦਾ ਹੈ।