Thursday, September 11

ਚੰਡਿਗੜ:

ਵੀ ਟਿਕਸ ਦੇ ਬੁਲਾਰੇ ਕੈਵਿਨ ਸ਼ੈਲੀ ਨੇ ਸਤਿੰਦਰ ਸਰਤਾਜ ਦੇ ਵੈਨਕੂਵਰ 7 ਨੰਵਬਰ ਨੂੰ ਹੋਣ ਵਾਲੇ ਵੈਨਕੋਵਰ ਸ਼ੋ ਬਾਰੇ ਹਾਊਸਫੁੱਲ ਦਾ ਫੱਟਾ ਲਾ ਦਿੱਤਾ ਹੈ। ਉਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਰਤਾਜ ਸ਼ੋ ਦੀਆਂ 1 ਲੱਖ 91 ਹਜ਼ਾਰ ਡਾਲਰ ਦੀਆਂ 2714 ਟਿੱਕਟਾਂਵਿਕ ਚੁੱਕੀਆਂ ਹਨ ਅਤੇ ਹੁਣ ਕੋਈ ਸੀਟ ਬਾਕੀ ਨਹੀਂ ਰਹੀ।

ਇਸਤੋਂ ਬਿਨਾਂ ਸਪਾਂਸਰਾਂ ਵੱਲੋਂ ਇਸ ਸ਼ੋ ਵਿੱਚ ਆਪਣੀ ਮਸ਼ਹੂਰੀ ਲਈਤਕਰੀਬਨ 50,000 ਕਨੇਡੀਅਨ ਡਾਲਰ ਲਾਏ ਗਏ ਹਨ।

ਇਸਸ਼ੋਦੀਆਂਟਿਕਟਾਂ50 ਦਿਨਪਹਿਲਾਂਹੀਵਿਕਗਈਆਂਹਨਜਿਹੜੀਕਿਪੰਜਾਬੀਸ਼ੋਅਬਾਰੇਅਜੀਬਜਿਹੀਗੱਲਹੈਅਤੇਇਸਨਾਲਵਿਦੇਸ਼ਾਂਵਿੱਚਪੰਜਾਬੀਗਾਈਕੀਦਾਚੰਗਾਰੁਝਾਨਵੱਧਰਿਹਾਹੈ।   ਇਸ ਗੱਲ ਦੀ ਪੁਸ਼ਟੀ ਕੈਨੇਡਾ ਦੀ ਫਿਰਦੌਸ ਪ੍ਰੋਡਕਸ਼ਨ ਕੰਪਨੀ ਨੇ ਵੀ ਕੀਤੀ ਹੈ। ਉਹਨਾਂ ਨੇ ਗੱਲ-ਬਾਤ ਕਰਦੇ ਕਿਹਾ ਕਿ ਇਹ ਸ਼ੋ ਦੀ ਸਾਰੀਮਾਰਕਟਿੰਗ ਸ਼ੋਸ਼ਲ ਮੀਡੀਏ ਰਾਹੀਂ ਹੋਈ ਹੈ ਜਿਸਦੀ ਦੇਖ-ਰੇਖ ਅਮਰੀਕਨ ਕੰਪਨੀ ਨੇ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਇੱਕ ਵੀ ਟਿੱਕਟਮੁਫ਼ਤ ਵਿੱਚ ਨਹੀਂ ਦਿੱਤੀ ਗਈ।

 ਯਾਦ ਰਹੇ, ਡਾਕਟਰ ਸਤਿੰਦਰ ਸਰਤਾਜ ਪੰਜਾਬ ਦੇ ਉਹ ਗਾਇਕ ਹਨ ਜਿਹੜੇ ਸਾਫ਼ ਸੁਥਰੀ ਤੇ ਸਾਰਥਿਕ ਗਾਇਕੀ ਲਈ ਜਾਣੇ ਜਾਂਦੇ ਹਨ।ਪਿੱਛਲੇ 2-3 ਸਾਲਾਂ ਵਿੱਚ ਉਹਨਾਂ ਨੇ ਆਪਣੀ ਕਾਰਜ-ਸ਼ੈਲੀ ਵਿੱਚ ਤਬਦੀਲੀ ਲਿਆਂਦੀ ਜਿਸ ਕਰਕੇ ਇਸ ਸਾਲ ਉਹਨਾਂ ਦੇ ਸ਼ੋਅ ਨੂੰ ਭਾਰੀਹੁੰਗਾਰਾ ਮਿਲ ਰਿਹਾ ਹੈ। ਉਹਨਾਂ ਨੇ ਪਿੱਛਲੇ ਸਮੇਂ ਵਿੱਚ ਗੀਤਾਂ ਦੀ ਪੇਸ਼ਕਾਰੀ ਅਤੇ ਗਿਣਤੀ ਨੂੰ ਵਧਾਇਆ ਹੈ। ਹੁਣ ਉਹ ਹਰ ਮਹੀਨੇ ਹੀ ਇੱਕਗੀਤ ਰਲੀਜ਼ ਕਰਦੇ ਹਨ ਅਤੇ ਉਹਨਾਂ ਨੇ ਲੋਕਾਂ ਵਿੱਚ ਪ੍ਰੋਗਰਾਮ ਤੇ ਚੈਰਿਟੀ ਦੇ ਕੰਮਾਂ ਨੂੰ ਵੀ ਵਧਾਇਆ ਹੈ।

 ਦਾ ਬਲੈਕ ਪ੍ਰਿੰਸ ਤੋਂ ਬਾਅਦ ਉਹਨਾਂ ਨੇ ਆਮ ਪਰਿਵਾਰਾਂ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਦੂਜੀ ਫ਼ਿਲਮ ਇੱਕੋ-ਮਿੱਕੇ ਲਿਆਂਦੀ ਜਿਸਨੂੰਚੰਗਾ ਹੁਲਾਰਾ ਮਿਲਿਆ।

ਉਹ ਪਿੱਛਲੇ ਮਾਰਚ ਵਿੱਚ ਰਲੀਜ ਹੋਈ ਸੀ ਪਰ ਕਰੋਨਾ ਮਾਹਮਾਰੀ ਕਰਕੇ ਦੋ ਦਿਨ ਬਾਅਦ ਹੀ ਲਾਹੁਣੀ ਪਈ।ਹੁਣ ਉਹ 26 ਨਵੰਬਰ ਨੂੰ ਦੁਬਾਰਾ ਰਲੀਜ਼ ਹੋ ਰਹੀ ਹੈ, ਚੰਗਾ ਹੁੰਗਾਰਾ ਮਿਲਣ ਦੀ ਆਸ ਹੈ।